Friday, November 24, 2017

ਪਹਿਲੀ ਮੁਲਾਕਾਤ

ਹਫਤਾਵਾਰੀ ਮੀਟਿੰਗ ਸ਼ੁਕਰਵਾਰ (ਪਹਿਲੀ )ਮਿਤੀ : 24-11-2017
ਸਤਿਕਾਰਯੋਗ ਟੀਮ ਸਮਰਪਨ ,
ਮਾਨਯੋਗ ਐਸ.ਡੀ.ਐਮ.ਦਸੂਹਾ ਡਾ. ਹਿਮਾਸ਼ੂ ਅਗਰਵਾਲ (ਆਈ.ਏ.ਐਸ.) , ਲਾਇਫ ਟਾਇਮ ਸਰਪਸਤ “ਸਪਰਪਨ ” ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਟੀਮ ਸਮਰਪਨ ਦੀ ਸਰਬਸੰਮਤੀ ਨਾਲ ਹਰ ਸ਼ੁੱਕਰਵਾਰ ਨੂੰ ਹੋਣ ਵਾਲੀ ਅੱਜ ਪਹਿਲੀ ਮੀਟਿੰਗ ਟੀਮ ਸਮਰਪਨ ਸਫਲਤਾ ਪੂਰਵਕ ਹੋਈ । ਇਸ ਮੀਟਿੰਗ ਵਿੱਚ ਟੀਪ ਸਮਰਪਨ ਦੇ ਪ੍ਹਧਾਨ ਗੁਰਜੀਤ ਸਿੰਘ ਮਿੱਠੀ ਗਿੱਲ,  ਐਚ.ਪੀ.ਐਚ ਵਿਰਕ ਜੀ, ਜਗਦੀਸ਼ ਸਿੰਘ ਸੋਈ,ਗੌਤਮ ਰਿਸ਼ੀ,ਕੈਪਟਨ ਜਸਕਰਨ ਸਿੰਘ ਨਿਹਾਲਪੁਰ, ਮਨਜੀਤ ਸਿੰਘ ਕਠਾਣਾ,ਲੈਕ ਅਮਰਜੀਤ ਸਿੰਘ,ਕਪਿਲ ਸ਼ਰਮਾ, ਕੁਲਵੰਤ ਸਿੰਘ ਵਿਰਕ,ਦੀਪ ਗਗਨ ਸਿੰਘ ਗਿੱਲ,ਲੈਕ ਚੰਦਰਰੇਸ਼ਵਰ ਸਿੰਘ ਡਡਵਾਲ,ਗੌਤਮ ਰਿਸ਼ੀ ,ਮਨਜੀਤ ਕਠਾਣਾ,ਕਪਿਲ ਸ਼ਰਮਾਂ,ਬਲਜੀਤ ਸਿੰਘ ਕਲਸੀ  ਆਦਿ ਹਾਜ਼ਿਰ ਸਨ ।
---
ਅੱਜ ਸਰਬਸੰਮਤੀ ਨਾਲ ਪਾਸ ਹੋਏ ਮਤੇ ਜਿਸ ਨੂੰ ਜੋਨੀ ਵਿਰਕ ਭਾਜੀ ਨੇ ਪੇਸ਼ ਕੀਤਾ ਅਨੁਸਾਰ ਦਸੰਬਰ ਤੱਕ ਸਾਰੇ ਲਾਈਫ ਟਾਇਮ ਮੈਂਬਰ 1000 (200 ਰੁਪਏ ਪ੍ਰਤੀ ਮਹੀਨਾ )ਤੱਕ ਟੀਮ ਸਮਰਪਨ ਲਈ ਜਮਾ ਕਰਵਾਉਣਗੇ । ਅਤੇ ਜਨਵਰੀ 2018 ਤੋਂ ਨਵੇਂ ਵਰ੍ਹੇ ਦੀ ਆਮਦ ਨੂੰ ਜੀ ਆਂਇਆ ਕਹਿਣ ਲਈ ਹਰੇਕ ਮਹੀਨੇ 500 ਰੁਪਏ ਪ੍ਰਤੀ ਮਹੀਨਾ ਦੇਣਗੇ ਜੀ
---
ਉਪਰੋਤਕ ਫੈਸਲੇ ਅਨੁਸਾਰ ਅੱਜ ਦਸੰਬਰ ਤੱਕ 1000 ਰੁਪਏ ਦੇਣ ਵਾਲਿਆ ਵਿੱਚ ਸਤਿਕਾਰਯੋਗ,
ਗੁਰਜੀਤ ਸਿੰਘ ਮਿੱਠੀ ਗਿੱਲ, ਜੋਨੀ ਵਿਰਕ , ਜਗਦੀਸ਼ ਸਿੰਘ ਸੋਈ , ਗੋਤਮ ਰਿਸ਼ੀ ,ਕੈਪਟਨ ਜਸਕਰਨ ਸਿੰਘ, ਮਨਜੀਤ ਸਿੰਘ ਕਠਾਣਾ(ਕ੍ਰਿਸ਼ਣ ਕਲੋਨੀ), ਕਪਿਲ ਸ਼ਰਮਾ ਜੀ ,ਅਮਰਜੀਤ ਸਿੰਘ , ਕੁਲਵੰਤ ਸਿੰਘ ਵਿਰਕ ਦੇ ਦਿੱਤੇ ਜੀ ।
---
ਅੱਜ ਹੋਈ ਹਫਤਾਵਾਰੀ ਮਿਟਿੰਗ ਵਿੱਚ ਹੋਈ ਫੈਸਲਿਆ ਵਿੱਚ ਇਹ ਅਹਿਦ ਲਿਆ ਗਿਆ ਕਿ ਟੀਮ ਸਮਰਪਨ ਦੇ ਲਾਇਫ ਟਾਇਮ ਸਰਪ੍ਰਸਤ ਡਾ.ਹਿਮਾਸ਼ੂ ਅਗਰਵਾਲ (ਆਈ.ਏ.ਐਸ.) ਕਮ ਐਸ-ਡੀ-ਐਮ ਦਸੂਹਾ ਜੀ ਨੂੰ ਪ੍ਰਵਾਨਗੀ ਲਈ ਹੇਠ ਲਿਖੇ ਸੁਝਾਅ ਪ੍ਰਵਾਨ ਕਰਨ ਲਈ ਭੇਜਣ ਲਈ ਕਮੇਟੀ ਵੱਲੋਂ ਸ਼ਿਫਾਰਿਸ਼ ਕੀਤੀ ਜਾਦੀ ਹੈ ਜੀ  ...
1)ਜੇਕਰ ਕੋਈ ਸਪਰਪਨ ਦਾ ਮੈਂਬਰ ਸਪਰਪਿੱਤ ਨਹੀ ਹੈ ਤਾਂ ਉਸ ਨੂੰ ਵਿਦਾਇਗੀ ਪਾਰਟੀ ਦਾ ਪ੍ਰਬੰਦ ਕੀਤਾ ਜਾਵੇਗਾ ਜੀ ।
2)ਸਾਬੀ ਭਾਜੀ ਵੱਲੋਂ ਜਮੀਨ ਦੀ ਫਰਦ ਦੇਣ ਉਪਰੰਤ ਮੀਟਰ ਦੇ ਸਥਾਈ ਪ੍ਰਬੰਧ ਸਬੰਧੀ  ।
3) ਬੀ.ਐਲ.ਐਨ.ਐਲ. ਵਾਲੇ ਪਾਸੇ ਜਾਲੀ ਦੇ ਸਹੀ ਪ੍ਰਬੰਧ ਲਈ ਸਤਿਕਾਰਯੋਗ ਡਾ. ਹਿਮਾਸ਼ੂ ਅਗਰਵਾਲ ਜੀ ਵੱਲੋਂ ਜਾਇਜਾਂ
 ਲੈਣ ਲਈ ਪ੍ਰਬੰਧ ਕਰਨਾ ।
4) ਸਮਰਪਨ ਕਲਿਨਿਕ ਦੇ ਸਬੰਧ ਵਿੱਚ ਲੋਕ ਹਿੱਤ ਵਿੱਚ ਫੈਸਲਾ ਲੈਣਾ
5)ਬੂਟਿਆ ਦੀ ਸਥਾਈ ਸੰਭਾਲ ਲਈ ਪ੍ਰਬੰਧਾਂ ਜਾ ਜਾਇਜਾਂ ਲੈਣਾ
6) ਗਰਾਉਡਾਂ ਨੂੰ ਕਿਆਰਤਕ ਕਰਨ ਦੀਆਂ ਸਕਾਰਤਮਿਕ ਕੋਸ਼ਿਸ਼ਾ ਕਰਨੀਆਂ ।
7) ਲੋਕ ਹਿੱਤ ਖੇਡਾਂ ਅਤੇ ਨਸ਼ਾ ਵਿਰੋਧੀ ਸਮਾਗਮਾਂ ਦਾ ਆਯੋਜਨ ਕਰਨਾ  ਜੀ ।
ਸਤਿਕਾਰਯੋਗ ਜੀ ,
ਅੱਜ ਸਾਰੇ ਸਮਰਪਿੱਤ ਆਉਣ ਵਾਲਿਆ ਦਾ ਧੰਨਵਾਦ ਜੀ ,
ਹਮੇਸ਼ਾਂ ਸਾਡੇ ਹਿਤਾਸ਼ੀਆਂ ਦੇ ਆਉਣ ਦੀ ਉਡੀਕ ਵਿੱਚ ,

ਅਦਬ ਸਹਿਤ,
ਸਮੂਹ ਸਾਇਟ ਸਮਰਪਨ ਦੇ ਪੌਦੇ ਅਤੇ ਗਰਾਊਡਾਂ