Thursday, December 7, 2017

ਸਮਰਪਨ ਖ਼ਬਰਨਾਮਾ

ਸਪਰਪਨ ਸਮਾਚਾਰ
ਓ ) ਅੱਜ ਟੀਮ ਸਮਰਪਨ ਦੀ ਮੀਟਿੰਗ ਵਿੱਚ ਭਰਵੀਂ ਮੈਂਬਰਾਂ ਦੀ ਸ਼ਮੂਲੀਅਤ ਹੋਈ । ਜਿਸ ਵਿੱਚ ਮਾਨਯੋਗ ਲਾਈਫ ਟਾਇਮ ਸਰਪ੍ਰਸਤ ਐਸੜੀਐਮ ਦਸੁਹਾ ਡਾ ਹਿਮਾਸ਼ੂ ਅਗਰਵਾਲ (ਆਈ.ਏ.ਐਸ.) ਜੀ  ਸਮੇਤ ਕਰੀਬ 30 ਮੈਂਬਰਾਂ ਨੇ ਹਿੱਸਾ ਲਿਆ ।
ਅੱਜ ਨਵੇਂ ਲਾਇਫ ਟਾਇਮ ਮੈਂਬਰ ਟੀਮ ਸਪਰਪਨ ਦਾ ਹਿੱਸਾ ਬਣੇ
1)ਕੁੰਦਰਾ ਜੀ (1000 ਰੁਪਏ )
2)ਵਰਿੰਦਰ ਸਿੰਘ ਪੁੱਨਾ(1000 ਰੁਪਏ )
ਅ) ਕੁਲ ਚਾਰ ਲਾਇਫ ਟਾਇਮ ਮੈਂਬਰਾਂ ਨੇ ਅੱਜ ਦਸੰਬਰ ਤੱਕ 200 ਰੁਪਏ ਪ੍ਰਤੀ ਮਹੀਨਾ (ਕੁਲ 1000 ਰੁਪਏ ) ਦਿੱਤੇ
1)ਲੈਕਚਰਾਰ ਵਰਿੰਦਰ ਸਿੰਘ
2)ਫਕੀਰ ਸਿੰਘ ਸਹੋਤਾ
3)ਦੀਪ ਗਗਨ ਸਿੰਘ ਗਿੱਲ
4)ਮਨੋਜ ਕਾਲੀਆ
ੲ ) ਅੰਜ ਹੀ  ਕੁੱਲ ਇਕੱਤਰ ਹੋਏ 6000 ਰੁਪਏ ਵਿੱਚੋ 1500 ਰੁਪਏ ਬਿਜਲੀ ਕੂਨੇਕਸ਼ਨ ਦੇ ਆਰਜੀ ਪ੍ਰਬੰਧ ਲਈ ਤਾਰਾ ਦੀ ਖਰਚਾ ਅਤੇ 2100 ਰੁਪਏ ਲੇਬਰ ਦਾ ਖਰਚਾ ਕੀਤਾ ਗਿਆ ।
ਸ ) ਅੱਜ ਸਮੂਹ ਟੀਮ ਸਮਰਪਨ ਵੱਲੋਂ ਟੀਮ ਦੇ ਲਾਇਫ ਮੈਂਬਰ ਭੁੱਲਾ ਰਾਣਾ ਦੀ ਮਾਤਾ ਦੇ ਅਚਾਨਕ ਅਕਾਲ ਚਲਾਣੇ ਕਰਕੇ ਸੋਗ ਮਤਾ ਵੀ ਪਾਸ ਕੀਤਾ ਗਿਆ । ਟੀਮ ਦਾ ਇੱਕ ਵਫਦ ਭੁੱਲਾ ਰਾਣਾ ਜੀ ਦੇ ਘਰ ਵਿੱਚ ਅਫਸੋਸ ਲਈ ਗਿਆ । ਭੁੱਲਾ ਰਾਣਾ ਜੀ ਸ਼ੁਰੂ ਤੋਂ ਟੈਂਟ ਅਤੇ ਕੁਰਸੀਆਂ ਦੀ ਸੇਵਾ ਟੀਮ ਸਮਰਪਨ ਲਈ ਕਰ ਰਹੇ ਹਨ । ਟੀਮ ਸਮਰਪਨ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੀ ਹੈ ਕਿ ਪਰਮਾਤਮਾ ਉਹਨਾਂ ਨੂੰ  ਚਰਨਾਂ ਵਿੱਚ ਨਿਵਾਸ ਬਕਸ਼ੇ ।
ਕ) ਅੱਜ ਕੁਝ ਵੀ ਨਾ-ਟਾਲਣਯੋਗ ਹਾਲਤਾਂ ਕਰਕੇ ਟੀਮ ਸਪਰਪਨ ਸਾਇਟ ਦੀ ਬਿਹਤਰੀ ਲਈ ਵਧੀਆਂ ਢੰਗ ਨਾਲ ਗੱਲਬਾਤ ਨਹੀ ਕਰ ਸਕੀ , ਇਸ ਦਾ ਅਫਸੋਸ ਹੈ ਜੀ , ਭਾਵੇ ਕਾਫੀ ਸਾਰੇ ਮੈਂਬਰ ਹਾਜ਼ਿਰ ਸਨ । ਇਸ ਨੂੰ ਅੱਗੇ ਤੋਂ ਨਾ ਵਾਪਰਨ ਲਈ ਵਧੀਆਂ ਵਾਤਾਵਰਨ ਸਿਰਜਣ ਲਈ ਯਤਨ ਕੀਤੇ ਜਾਣਗੇ ।
ਖ ) ਸਰਦਾਰ ਫਕੀਰ ਸਿੰਘ ਸਹੋਤਾ ਜੀ ਆਪਣੀ ਅਮਰੀਕਾ ਫੇਰੀ ਉਪਰੰਤ ਅੱਜ ਪਹਿਲੀ ਵਾਰੀ ਮੀਟਿੰਗ ਵਿੱਚ ਸ਼ਾਮਿਲ ਹੋਏ , ਧੰਨਵਾਦ ਜੀ ।
ਗ )  ਟੀਮ ਸਪਰਪਨ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਟੀਮ ਵਰਕ ਅਤੇ ਲੋਕ ਹਿੱਤ ਵਿੱਚ ਟੀਮ ਸਪਰਪਨ ਦਾ ਉਪਰਾਲਾ ਬਿਹਤਰੀ ਲਈ ਹੈ , ਸਾਰੇ ਇਸ ਦੇ ਆਰੰਭੇ ਕਾਰਜ਼ਾ ਲਈ ਵਧੀਆਂ ਵਿਚਾਰ,ਕਾਰਜ ਅਤੇ ਯੋਜਨਾਵਾਂ ਲਈ ਨਿਰਥੱਕ ਯਤਨ ਕਰੋ ਜੀ । ਆਪ ਜੀ ਨੂੰ ਬੇਨਤੀ ਹੈ ਕਿ ਇਕੱਲੇ ਮੀਟਿੰਗ ਵਿੱਚ ਹੀ ਨਹੀ ਇਸ ਗੁਰੱਪ ਵਿੱਚ ਅਤੇ ਨਿੰਜੀ ਤੌਰ ਤੇ ਆਪ ਜੀ ਮੁੱਲਵਾਨ ਵਿਚਾਰਾਂ ਦੀ ਹਮੇਸ਼ਾਂ ਉਡੀਕ ਰਹੇਗੀ ਜੀ ।
ਅੰਤ ਵਿੱਚ ਜੇਕਰ ਮੇਰਾ ਕੋਈ ਲਫਜ਼ ਜਾਂ ਭਾਵਨਾ ਕਿਸੇ ਨੂੰ ਠੇਸ ਪਹੁੰਚਾਉਦੀ ਹੋਵੇ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਜੀ ।
ਵੱਲੋਂ
ਸਮਰਪਨ ਸਾਇਟ ਦੇ ਬੂਟੇ ਅਤੇ ਗਰਾਊਡਾਂ

No comments:

Post a Comment