Sunday, August 11, 2019

ਟੀਮ ਸਮਪਰਨ” ਸ਼ਹਿਰ ਦਸੂਹਾ ਵਾਸੀਆਂ ਲਈ ਵਰਦਾਨ

ਟੀਮ ਸਮਪਰਨ ਸ਼ਹਿਰ ਦਸੂਹਾ ਵਾਸੀਆਂ ਲਈ ਵਰਦਾਨ
ਟੀਮ ਸਮਰਪਨ ਦਾ ਜਨਮ ਦਿਵਸ ਬੂਟਾ ਲਗਾ ਕੇ ਮਨਾਇਆ

ਮਾਨਯੋਗ ਆਈ.ਏ.ਐਸ. ਡਾ ਹਿਮਾਸ਼ੂ ਅਗਰਵਾਲ ਜੀ (ਹੁਣ  ਏ.ਡੀ.ਸੀ.(ਜਨਰਲ) ਅਮ੍ਰਿੰਤਸਰ )  ਦੀ ਲਾਇਫ ਟਾਇਮ ਸਰਪ੍ਰਸਤੀ ਹੇਠ ਪਿਛਲੇ ਪੂਰੇ ਦੋ ਸਾਲਾ ਤੋਂ ਟੀਮ ਸਮਰਪਨ ਜੋ ਮਿਸ਼ਨ ਵਾਤਾਵਰਨ ਸੰਭਾਲ ਅਤੇ ਕਲੀਨ ਗਰੀਨ ਦਸੂਹਾ ਦੇ ਕਾਰਜ ਕਰ ਰਹੀ ਹੈ, ਨੇ ਅੱਜ ਆਪਣਾ ਦੂਸਰਾ ਜਨਮ ਦਿਨ ਟੀਮ ਸਮਰਪਨ ਦੇ ਸਮੂਹ ਮੈਂਬਰਾਂ  ਨੇ ਇੱਕ ਇੱਕ ਬੂਟਾ ਲਗਾ ਕੇ ਬੁਲੰਦ ਹੌਸਲੇ ਨਾਲ ਸਾਇਟ ਸਮਰਪਨ ,ਆਰਮੀ ਕੈਂਪ ਗਰਾਉਂਡ ਦਸੂਹਾ ਵਿਖੇ ਮਨਾਇਆ । ਇਸ ਮੌਕੇ ਸਮੁਹ ਟੀਮ ਮੈਂਬਰਾਂ ਨੇ ਪ੍ਰਧਾਨ ਗੁਰਜੀਤ ਸਿੰਘ ਮਿੱਠੀ ਗਿੱਲ ਦੀ ਅਗਵਾਈ ਹੇਠ ਪਿਛਲੇ ਦੋ ਸਾਲਾ ਦੀ ਕਾਰਜੁਗਾਰੀ ਤੇ ਤਸੱਲੀ ਪ੍ਰਗਟਾਈ । ਟੀਮ ਸਮਰਪਨ ਵੱਲੋ ਤਿਆਰ ਕੀਤੇ ਗਏ ਪਾਰਕਾਂ ਅਤੇ ਗਰਾਊਡਾਂ ਦਾ ਸਮੂਹ ਸਾਇਟ ਸਮਪਰਨ ਸ਼ਹਿਰ ਦਸੂਹਾ ਲਈ ਇੱਕ ਵਰਦਾਨ ਹੈ, ਜਿੱਥੇ ਪਹਿਲਾਂ ਕੂੜੇ ਅਤੇ ਗੰਦਗੀ ਦੇ ਢੇਰ ਹੁੰਦੇ ਸਨ ਉੱਥੇ ਹੁਣ ਸੁੰਦਰ ਬੂਟੇ, ਗਰਾਊਡਾਂ ਅਤੇ ਘਾਹਦਾਰ ਮੈਦਾਨ ਹਨ  , ਜੋ ਕਿ ਦਸੂਹਾ ਸ਼ਹਿਰ ਵਾਸੀਆਂ ਲਈ ਵੱਡੀ ਸੈਰਗਾਹ ਦੇ ਰੂਪ ਵਿੱਚ ਵਿਕਸਤ ਹੋ  ਚੁੱਕਾ ਹੈ ।ਇਸ ਮੀਟਿੰਗ ਵਿੱਚ ਟੀਮ ਸਮਰਪਨ ਵੱਲੋਂ ਸ਼ਹਿਰ ਦਸੂਹਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਟੀਮ ਸਮਰਪਨ ਵੱਲੋਂ ਬਣਾਇਆ ਪਾਰਕ ਉਹਨਾਂ ਦੀ ਸਹੂਲਤ ਵਾਸਤੇ ਹੈ । ਟੀਮ ਸਮਰਪਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇੱਥੇ ਆ ਖੇਡਣ,ਦੌੜਨ,ਕਸਰਤ ਕਰਨ , ਪਰੰਤੂ ਸਾਫ ਸਫਾਈ ਅਤੇ ਅਨੁਸ਼ਾਸ਼ਨ ਦਾ ਖਿਆਲ ਰੱਖਣ ਅਤੇ ਟੀਮ ਸਮਪਰਨ ਦਾ ਸਹਿਯੋਗ ਕਰਨ । ਖਾਸ ਕਰਕੇ ਸਾਇਟ ਸਮਰਪਨ ਤੇ ਆਉਣ ਵਾਲਿਆ ਲਈ ਵਿਸ਼ੇਸ਼ ਤੌਰ ਤੇ ਪਾਰਕਿੰਗ ਏਰੀਆ ਦਾ ਪ੍ਰਬੰਧ ਕੀਤਾ ਗਿਆ ਹੈ, ਸ਼ਇਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆ ਗੱਡੀਆ,ਮੋਟਰਾਂ,ਸਕੂਟਰ ,ਮੋਟਰ ਸਾਇਕਲ ਆਦਿ ਇੱਥੇ ਹੀ ਲਗਾਉਣ , ਕਿਉਂਕਿ ਸੈਰ ਕਰਨ ਵਾਲੇ ਟਰੈਕ ਤੇ ਔਰਤਾ, ਛੋਟੇ ਬੱਚੇ ਆਦਿ ਬੈਰ ਕਰਦੇ ਹਨ । ਟੀਮ ਸਮਰਪਨ ਵੱਲੋਂ ਇਸ ਏਰੀਏ ਵਿੱਚ ਕਿੱਡ ਜੋਨ, ਅਥੈਲਿਟਕਸ ਦਾ ਟਰੈਕ, ਫੁੱਟਬਾਲ ਦੀ ਗਰਾਊਡ,ਹਾਕੀ ਦੀ ਗਰਾਉੜ ,ਬੈਡਮੈਂਟਿੰਨ ਦੀ ਗਰਾਊਡ ,ਕਬੱਡੀ ਦੀ ਗਰਾਊਡ, ਕੁਸ਼ਤੀਆਂ ਦੀ ਗਰਾਊਡ ਆਦਿ ਤਿਆਰ ਕੀਤੀਆ ਗਈਆ ਹਨ। ਟੀਮ ਸਮਰਪਨ ਵੱਲੋਂ ਸਮੂਹ ਦਸੂਹਾ ਵਾਸੀਆਂ ਨੂੰ ਇਹਨਾਂ ਉੱਦਮਾਂ ਨੂੰ ਹੋਰ ਵਧੀਆ ਬਨਾਉਣ ਲਈ ਯੋਗਦਾਨ ਦੀ ਵੀ ਅਪੀਲ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ  ਇਲਾਵਾ  ਟੀਮ ਸਮਰਪਨ ਦੇ ਪ੍ਰਧਾਨ ਗੁਰਜੀਤ ਸਿੰਘ ਮਿੱਠੀ ਗਿੱਲ,ਸੀਨੀਅਰ ਵਾਇਸ ਪ੍ਰਧਾਨ ਜਗਦੀਸ਼ ਸਿੰਘ ਸੋਈ , ਸੀਨੀਅਰ ਵਾਇਸ ਪ੍ਰਧਾਨ ਗੌਤਮ ਰਿਸ਼ੀ, , ਜਨਰਲ ਸਕੱਤਰ ਡਾ.ਅਮਰਜੀਤ ਸਿੰਘ , ਵਾਇਸ ਪ੍ਰਧਾਨ ਦੀਪਗਗਨ ਸਿੰਘ ਗਿੱਲ ,ਟੀਮ ਸਮਰਪਨ ਦੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਐਚ.ਪੀ.ਐਸ. ਵਿਰਕ ( ਜੋਨੀ ਵਿਰਕ ) ,ਕਾਬੁਲ ਸਿੰਘ, ਮਨੋਜ ਕਾਲੀਆ ,ਲੈਕ ਵਰਿੰਦਰ ਸਿੰਘ,ਮਨਜੀਤ ਸਿੰਘ, ਕੈਪਟਨ ਜਸਕਰਨ ਸਿੰਘ , ਜਸਜੀਤ ਸਿੰਘ ਬਾਜਵਾ ਸਮੇਤ ਬੇਅੰਤ ਸਿੰਘ ,ਜ਼ੂਨੀਅਰ ਵਿਰਕ ਆਦਿ ਹਾਜ਼ਿਰ ਆਦਿ  ਸਮੇਤ ਟੀਮ ਸਮਰਪਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਿਰ ਸਨ ।


No comments:

Post a Comment