Thursday, January 11, 2018

ਬਸੰਤ ਮੇਲਾ 14 ਜਨਵਰੀ ਨੂੰ : ਟੀਮ ਸਮਰਪਨ

ਟੀਮ ਸਮਰਪਨ ਵੱਲੋਂ ਦਸੂਹਾ ਦੇ ਕੈਂਪਿੰਗ ਗਰਾਉਂਡ ਵਿਚ ਬਸੰਤ ਮੇਲਾ 14 ਜਨਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਤੰਗਬਾਜ਼ੀ ਮੁਕਾਬਲਾ ਦੁਪਿਹਰ 1 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ।

ਪਤੰਗਬਾਜ਼ੀ ਦੇ ਨਿਯਮ ਇਸ ਪ੍ਰਕਾਰ ਹਨ: 

1) ਰਜਿਸ਼ਟਰੇਸ਼ਨ ਫੀਸ 100 ਰੁਪਏ ਪ੍ਰਤੀ ਪ੍ਰਤੀਯੋਗੀ ਹੋਵੇਗੀ । ਪੰਦਰਾਂ ਸਾਲ ਤੋਂ ਉੱਤੇ ਸਕੂਲ ਦੇ ਵਿਦਿਆਰਥੀ (ਆਈ ਡੀ ਕਾਰਡ ਦਿਖਾਉਣ ਉਪਰੰਤ) ਫਰੀ ਹਿੱਸਾ ਲੈ ਸਕਦੇ ਹਨ।

2) ਹਰੇਕ ਪ੍ਰਤੀਯੋਗੀ ਆਪਣਾ ਪਤੰਗ ਅਤੇ ਡੋਰ ਲੈ ਕੇ ਆਵੇਗਾ ।

3) ਹਰੇਕ ਪ੍ਰਤੀਯੋਗਤਾ 8 ਦੇ ਗਰੁੱਪ ਵਿੱਚ ਹੋਵੇਗੀ । 2-2 ਪ੍ਰਤੀਯੋਗੀਆ ਦੇ ਜੋੜੇ ਬਣਾ ਕੇ ਪ੍ਰਤੀਯੋਗਤਾ ਸ਼ੁਰੂ ਕਰਵਾਈ ਜਾਵੇਗੀ । ਜਿਸ ਦੇ ਪਤੰਗ ਉਸ ਗਰੁੱਪ ਵਿੱਚ ਆਖਿਰ ਵਿੱਚ ਚੜਦੀ ਰਹੀ । ਉਹ ਉਸ  ਗਰੁੱਪ ਦਾ ਜੇਤੂ ਹੋਵੇਗਾ । ਵੱਖ ਵੱਖ ਗਰੁੱਪਾਂ ਦੇ ਜੇਤੂਆ ਵਿਚਕਾਰ ਟਾਈ ਰਾਹੀ ਸੈਮੀਫਾਇਨਲ ਮੈਚ ਹੋਣਗੇ ਅਤੇ ਅੰਤ ਵਿੱਚ ਫਾਇਨਲ ਮੈਚ ਹੋਵੇਗਾ ।

4) ਜੈਤੂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 5100 ਰੁਪਏ ਅਤੇ ਦੂਸਰੇ ਸਥਾਨ ਵਾਲੇ ਨੂੰ 3100 ਰੁਪਏ ਦਾ ਇਨਾਮ ਦਿੱਤਾ ਜਾਵੇਗਾ ।

5) ਪ੍ਰਤੀਯੋਗੀ ਸਿਰਫ ਸੂਤ ਦਾ ਮਾਝਾ ਹੀ ਵਰਤੇਗਾ ।

6) ਪ੍ਰਤੀਯੋਗੀ ਸਿਰਫ ਢਿੱਲ ਦੇ ਕੇ ਹੀ ਪੇਚਾਂ ਲਗਾਏਗਾ, ਖਿੱਚ ਕੇ ਪਤੰਗਬਾਜੀ ਦੇ ਪੇਚੇ ਰੂਲਾਂ ਦੀ ਉਲੰਘਣਾ ਸਮਝੇ ਜਾਣਗੇ ।

7) ਪ੍ਰਤੀਯੋਗਤਾ ਲਈ ਬਣਾਈ ਗਈ ਕਮੇਟੀ ਦਾ ਫੈਸਲਾ ਆਖਰੀ ਹੋਵੇਗਾ ।

8) ਪ੍ਰਤੀਯੋਗੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਿਵੇਂ ਪੇਚਾਂ ਨਾ ਲਗਾਉਣਾ, ਖਿੱਚ ਮਾਰਨੀ ਆਦਿ ਸਮੇਤ ਕਿਸੇ ਰੂਲ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੀ ਪ੍ਰਤੀਯੋਗਤਾ ਰੱਦ ਕਰ ਦਿੱਤੀ ਜਾਵੇਗੀ ।

ਵੱਲੋਂ – ਟੀਮ ਸਮਰਪਨ

No comments:

Post a Comment