Tuesday, June 18, 2019

ਟੀਮ ਸਮਰਪਨ ਦਸੂਹਾ ਦੀ ਹੋਈ ਵਿਸ਼ੇਸ਼ ਇਕੱਤਰਤਾ

ਟੀਮ ਸਮਰਪਨ ਦੇ ਪਾਰਕਾਂ ਵਿੱਚ ਅਨੁਸ਼ਾਸ਼ਨ ਕਾਇਮ ਰੱਖਣ ਅਤੇ ਸਾਫ ਰੱਖਣ ਦੀ ਅਪੀਲ
ਦਸੂਹਾ : ਅੱਜ ਕਲੀਨ ਗਰੀਨ ਦਸੂਹਾ ਦੇ ਮਿਸ਼ਨ ਨਾਲ ਕਾਰਜ  ਕਰ ਰਹੀ ਟੀਮ ਸਮਰਪਨ ਦੀ ਇੱਕ ਵਿਸ਼ੇਸ਼ ਇਕੱਤਰਤਾ ਪ੍ਰਧਾਨ ਗੁਰਜੀਤ ਸਿੰਘ ਮਿੱਠੀ ਗਿੱਲ ਦੀ ਰਹਿਨੁਮਾਹੀ ਹੇਠ ਹੋਈ ।
ਟੀਮ ਸਮਰਪਨ ਉਹ ਸਮਾਜ ਸੇਵੀ ਸੰਸਥਾ ਹੈ ਜਿਸ ਨੇ  ਪਿਛਲੇ ਕਰੀਬ  ਦੋ ਸਾਲਾ ਤੋਂ  ਜਿਸ ਨੇ ਆਰਮੀ ਕੈਪ ਗਰਾਊਡ ਦੇ 26 ਕਿਲੇ ਜਿਥੇ  ਗੰਦਗੀ ਦੇ ਢੇਰ ਲੱਗੇ ਰਹਿੰਦੇ ਸਨ ਨੁੰ ਸਾਫ ਕਰਕੇ ਉਥੇ ਸ਼ਹਿਰ ਦਸੂਹਾ ਦੇ ਲੋਕਾਂ ਅਤੇ ਬੱਚਿਆ ਵਾਸਤੇ ਪਾਰਕ ਅਤੇ ਖੇਡ ਦੀ ਗਰਾਊਡਾਂ ਬਣਾਈਆਂ ਹਨ । ਟੀਮ ਸਮਰਪਨ ਦੇ ਲਾਇਫ ਟਾਇਮ ਸਰਪ੍ਰਸਤ ਡਾ.ਹਿਮਾਸ਼ੂ ਅਗਰਵਾਲ (ਆਈ.ਏ.ਐਸ.) ਜੋ ਅੱਜ ਕੱਲ ਏ.ਡੀ.ਸੀ. ਅਮ੍ਰਿੰਤਸਰ ਹਨ । ਇਸ ਮੀਟਿੰਗ ਵਿੱਚ ਟੀਮ ਸਮਰਪਨ ਵੱਲੋਂ ਸ਼ਹਿਰ ਦਸੂਹਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਟੀਮ ਸਮਰਪਨ ਵੱਲੋਂ ਬਣਾਇਆ ਪਾਰਕ ਉਹਨਾਂ ਦੀ ਸਹੂਲਤ ਵਾਸਤੇ ਹੈ । ਟੀਮ ਸਮਰਪਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇੱਥੇ ਆ ਖੇਡਣ,ਦੌੜਨ,ਕਸਰਤ ਕਰਨ , ਪਰੰਤੂ ਸਾਫ ਸਫਾਈ ਅਤੇ ਅਨੁਸ਼ਾਸ਼ਨ ਦਾ ਖਿਆਲ ਰੱਖਣ ਅਤੇ ਟੀਮ ਸਮਪਰਨ ਦਾ ਸਹਿਯੋਗ ਕਰਨ । ਖਾਸ ਕਰਕੇ ਸਾਇਟ ਸਮਰਪਨ ਤੇ ਆਉਣ ਵਾਲਿਆ ਲਈ ਵਿਸ਼ੇਸ਼ ਤੌਰ ਤੇ ਪਾਰਕਿੰਗ ਏਰੀਆ ਦਾ ਪ੍ਰਬੰਧ ਕੀਤਾ ਗਿਆ ਹੈ, ਸ਼ਇਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀਆ ਗੱਡੀਆ,ਮੋਟਰਾਂ,ਸਕੂਟਰ ,ਮੋਟਰ ਸਾਇਕਲ ਆਦਿ ਇੱਥੇ ਹੀ ਲਗਾਉਣ , ਕਿਉਂਕਿ ਸੈਰ ਕਰਨ ਵਾਲੇ ਟਰੈਕ ਤੇ ਔਰਤਾ, ਛੋਟੇ ਬੱਚੇ ਆਦਿ ਬੈਰ ਕਰਦੇ ਹਨ । ਟੀਮ ਸਮਰਪਨ ਵੱਲੋਂ ਇਸ ਏਰੀਏ ਵਿੱਚ ਕਿੱਡ ਜੋਨ, ਅਥੈਲਿਟਕਸ ਦਾ ਟਰੈਕ, ਫੁੱਟਬਾਲ ਦੀ ਗਰਾਊਡ,ਹਾਕੀ ਦੀ ਗਰਾਉੜ ,ਬੈਡਮੈਂਟਿੰਨ ਦੀ ਗਰਾਊਡ ,ਕਬੱਡੀ ਦੀ ਗਰਾਊਡ, ਕੁਸ਼ਤੀਆਂ ਦੀ ਗਰਾਊਡ ਆਦਿ ਤਿਆਰ ਕੀਤੀਆ ਗਈਆ ਹਨ। ਇਸ ਮੌਕੈ ਟੀਮ ਸਮਰਪਨ ਦੇ ਸੀਨੀਅਰ ਮੈਂਬਰ ਜਸਵੀਰ ਸਿੰਘ ਚਾਵਲਾ ਵੱਲੋਂ ਕ੍ਰਿਕਟ ਦੀ ਗਰਾਊਡ ਅਤੇ ਬੂਟੇ ਲਗਾਉਣ ਲਈ 10000 ਰੁਪਏ ਦੀ ਰਾਸ਼ੀ ਦਿੱਤੀ । ਇਸ ਮੌਕੇ ਹੋਰਨਾਂ ਤੋਂ  ਇਲਾਵਾ  ਟੀਮ ਸਮਰਪਨ ਦੇ ਪ੍ਰਧਾਨ ਗੁਰਜੀਤ ਸਿੰਘ ਮਿੱਠੀ ਗਿੱਲ,ਸੀਨੀਅਰ ਵਾਇਸ ਪ੍ਰਧਾਨ ਜਗਦੀਸ਼ ਸਿੰਘ ਸੋਈ , ਸੀਨੀਅਰ ਵਾਇਸ ਪ੍ਰਧਾਨ ਗੌਤਮ ਰਿਸ਼ੀ, ਸੀਨੀਅਰ ਵਾਇਸ ਪ੍ਰਧਾਨ ਦੀਦਾਰ ਸਿੰਘ ਕਾਲਾ, ਸੀਨੀਅਰ ਵਾਇਸ ਪ੍ਰਧਾਨ ਦੀਪਗਗਨ ਸਿੰਘ ਗਿੱਲ, ਜਨਰਲ ਸਕੱਤਰ ਡਾ.ਅਮਰਜੀਤ ਸਿੰਘ ,ਕੈਸ਼ੀਅਰ ਕਾਬੁਲ ਸਿੰਘ, ਮਨੋਜ ਕਾਲੀਆਂ ,ਬਲਜੀਤ ਸਿੰਘ ਕਲਸੀ,ਜਸਵੀਰ ਸਿੰਘ ਚਾਵਲਾ,ਸਤਪਾਲ ਸਿੰਘ ਪੰਮਾ, ਜਸਜੀਤ ਸਿੰਘ ਬਾਜਵਾ ,ਲੈਕਚਰਾਰ ਵਰਿੰਦਰ ਸਿੰਘ ਆਦਿ  ਸਮੇਤ ਟੀਮ ਸਮਰਪਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਿਰ ਸਨ ।

No comments:

Post a Comment